ਪਾਠ - 6
ਲੋਗੋ ਬਾਰੇ ਜਾਣ-ਪਛਾਣ
ਅਭਿਆਸ (Exercise)
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਲੋਗੋ ਦਾ ਪੂਰਾ ਨਾਮ ਲਿਖੋ
ਉੱਤਰ:- ਲੋਗੋ ਦਾ ਪੂਰਾ ਨਾਮ ਲੌਜਿਕ ਓਰੀਐਂਟਿਡ ਗ੍ਰਾਫਿਕਸ ਓਰੀਐਂਟਿਡ ਹੈ।
- ਟਰਟਲ ਕੀ ਹੁੰਦਾ ਹੈ?
ਉੱਤਰ:- ਲੋਗੋ ਦੇ ਕਰਸਰ ਨੂੰ ਟਰਟਲ ਕਿਹਾ ਜਾਂਦਾ ਹੈ। ਟਰਟਲ ਕੱਛੁਏ ਦੀ ਸ਼ਕਲ ਵਰਗਾ ਹੁੰਦਾ ਹੈ। ਟਰਟਲ ਦਾ ਤਿਕੋਣਾ ਪਾਸਾ ਸਿਰ (ਹੈਡ) ਅਤੇ ਚੌੜਾ ਪਾਸਾ ਪੂੰਛ (ਟੇਲ) ਅਖਵਾਉਂਦਾ ਹੈ।
- ਲੋਗੋ ਦੀ ਸਕਰੀਨ ਦੇ ਭਾਗਾਂ ਦੇ ਨਾਮ ਦੱਸੋ।
ਉੱਤਰ:- ਲੋਗੋ ਦੀ ਸਕਰੀਨ ਨੂੰ ਹੇਠਾਂ ਲਿਖੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: -
1. ਗ੍ਰਾਫਿਕਸ ਸਕਰੀਨ
2. ਲਿਸਨਰ ਵਿੰਡੋ।
- ਲਿਸਨਰ ਵਿੰਡੋ ਦਾ ਕੰਮ ਦੱਸੋ।
ਉੱਤਰ:- ਲਿਸਨਰ ਵਿੰਡੋ ਵਿੱਚ ਟਰਟਲ ਨੂੰ ਘੁੰਮਾਉਣ ਲਈ ਕਮਾਂਡਜ਼ ਟਾਈਪ ਕੀਤੀਆਂ ਜਾਂਦੀਆਂ ਹਨ। ਕਮਾਂਡ ਲਿਖਣ ਤੋਂ ਬਾਅਦ ਐਂਟਰ ਕੀਅ ਦਵਾਈ ਜਾਂਦੀ ਹੈ ਅਤੇ ਕਮਾਂਡ ਲਾਗੂ ਹੋ ਜਾਂਦੀ ਹੈ।
- ਪੀ.ਸੀ. ਲੋਗੋ ਨੂੰ ਖੋਲ੍ਹਣ ਦਾ ਤਰੀਕਾ ਦੱਸੋ।
ਉੱਤਰ:- ਲੋਗੋ ਨੂੰ ਖੋਲ੍ਹਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: -
- ਸਟਾਰਟ ਬਟਨ ਉੱਤੇ ਕਲਿੱਕ ਕਰੋ।
- ਪ੍ਰੋਗਰਾਮਜ਼ ਉੱਤੇ ਪੁਆਇੰਟ ਕਰੋ।
- ਪੀ.ਸੀ. ਲੋਗੋ ਉੱਤੇ ਪੁਆਇੰਟ ਕਰੋ।
- ਪੀ.ਸੀ. ਲੋਗੋ ਉੱਤੇ ਕਲਿੱਕ ਕਰੋ।
ਪੀ.ਸੀ. ਲੋਗੋ ਖੁੱਲ੍ਹ ਜਾਵੇਗਾ ਅਤੇ ਉਸਦੀ ਸਕਰੀਨ ਨਜ਼ਰ ਆਵੇਗੀ।